Lockdown review

 ਤਾਲਾਬੰਦੀ ਦੀ ਸਮੀਖਿਆ

ਸਾਡੀ ਪੀੜ੍ਹੀ ਨੇ ਆਪਣੀ ਜ਼ਿੰਦਗੀ ਵਿਚ ਹੁਣ ਤੱਕ ਜੋ ਅਜੀਬ ਗੱਲ ਵੇਖੀ ਹੈ ਉਹ 2020 ਵਿਚ ਕੋਰੋਨਾ  ਪੈਨਡੈਮਿਕ ਹੈ।  ਕਿਸੇ ਨੇ ਇਹ ਵੀ ਨਹੀਂ ਸੋਚਿਆ ਸੀ ਕਿ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਇਹ ਦਿਨ ਵੀ ਦੇਖਣੇ ਪੈਣਗੇ। 

ਤਾਲਾਬੰਦੀ ਵਿੱਚ ਲੋਕਾਂ ਆਪਣੇ ਪਰਿਵਾਰ ਨਾਲ ਇਕੱਠੇ ਰਹਿਣਾ ਸਿਖਿਆ ਤੇ ਆਪਣੇ ਨਜ਼ਦੀਕੀ ਜਾਣਕਾਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।   ਇਹ ਪਹਿਲਾ ਮੌਕਾ ਸੀ ਜਦੋਂ ਲੋਕਾਂ  ਸਮਾਜਕ ਦੂਰੀਆਂ ਦਾ ਸਾਹਮਣਾ ਕੀਤਾ ਤੇ ਮਾਸਕ ਪਹਿਨਣੇ ਸ਼ੁਰੂ ਕੀਤੇ।  ਲੋਕ ਚੀਜਾਂ  ਨੂੰ ਛੂਹਣਾ ਨਹੀਂ ਚਾਹੁੰਦੇ ਸਨ ਅਤੇ ਨਾਲ ਹੀ ਲੋਕਾਂ  ਆਪਣੀ ਜਾਨ ਬਚਾਉਣ  ਅਤੇ ਆਪਣੇ  ਪਰਿਵਾਰ ਨੂੰ ਵਾਇਰਸ ਤੋਂ ਸੁਰੱਖਿਅਤ ਰੱਖਣ ਲਈ ਬਹੁਤ ਸਾਰੇ ਨਿਯਮਾਂ ਦੀ ਪਾਲਣਾ ਕੀਤੀ। 

ਜੋ ਚੀਜ ਦਾ ਸਾਨੂ ਅਨੁਭਵ ਨਹੀਂ ਹੁੰਦਾ ਉਸ ਬਾਰੇ ਸਾਨੂ ਪਤਾ ਨਹੀਂ ਹੁੰਦਾ ਕਿ ਇਸ ਮੁਸ਼ਕਿਲ ਦਾ ਤੋੜ  ਕੀਆ ਹੈ। ਪਰ ਹੁਣ ਇਹ ਸਾਡੇ ਅਨੁਭਵ ਵਿਚ ਹੈ ਤੇ ਜੇਕਰ ਫੇਰ ਇਹੋ ਜਿਹਾ ਸਮਾਂ ਬਣਿਆ ਤਾ ਸਾਨੂ ਪਤਾ ਹੈ ਕਿ ਇਸ ਦਾ ਸਾਮਣਾ ਕਿਵੇਂ ਕਰਨਾ ਹੈ ਮਾਨਸਿਕ ਤੌਰ ਤੇ ਵੀ ਸਾਨੂ ਆਪਣੇ ਹੋਰ ਨਜਦੀਕ ਆਉਣ ਦਾ ਮੌਕਾ ਮਿਲਿਆ। ਚਲੋ ਕੁਝ ਨੁਕਤੇ ਜੋ ਜਿਆਦਾਤਰ ਲੋਕਾਂ ਦਾ ਅਨੁਭਵ ਹੈ , ਉਸ ਦੀ ਸਮੀਖਿਆ ਕਰੀਏ :-

  • ਇਹੇ ਅਹਿਸਾਸ ਹੋਇਆ ਕਿ ਸਾਡੇ ਅੰਦਰ ਜੋ ਸਮਾਂ ਘੱਟ ਦਾ ਬਹਾਨਾ ਹੈ ਓਹੋ ਇਕ ਬਹਾਨਾ ਹੀ ਹੈ। ਜਿਆਦਾ ਸਮਾਂ ਮਿਲਣ ਤੇ ਅਸੀਂ ਕਿ ਕਰ ਸਕਦੇ ਹੈ ਤੇ ਕੀ ਨਹੀਂ ਕਰ ਸਕਦੇ ਇਸ ਦਾ ਪਤਾ ਲੱਗਿਆ।                                                                
  • ਤਾਲਾਬੰਦੀ ਵਿਚ ਸਭ ਤੋਂ ਵੱਡੀ ਗੱਲ ਦਾ ਜੋ ਅਹਿਸਾਸ ਹੋਇਆ ਹੈ ਓਹੋ ਕਬੀਲਦਾਰੀ ਹੈ।                                                                                    
  •  ਇਹੇ ਅਹਿਸਾਸ ਹੋਇਆ ਕਿ ਆਪਣਾ ਕੰਮ ਕਰਨ ਵਿਚ ਹੀ ਜਿੰਦਗੀ ਦੀ ਅਸਲੀ ਖੁੱਸੀ ਹੈ।                                                                                                  
  • ਇਨਸਾਨ ਇਕ ਸਮਾਜਿਕ ਪ੍ਰਾਣੀ ਹੈ ਤੇ ਸਮਾਜ ਤੇ ਆਪਣੇ ਦੋਸਤ ਮਿਤ੍ਰਾ ਤੋਂ ਦੂਰ ਰਹਿਣ ਨਾਲ  ਦਿਮਾਗ ਤੇ ਬੋਹਤ ਤਨਾਵ ਪੈਂਦਾ ਹੈ। 

  ਅੰਤ :- ਅਸੀਂ ਉਨ੍ਹਾਂ ਸਮੂਹਾਂ ਦੀ ਸ਼ਲਾਘਾ ਕਰਦੇ ਹਾਂ ਜਿਨ੍ਹਾਂ ਨੇ 24x7 ਨੇ ਸਾਨੂੰ ਵਾਇਰਸ ਤੋਂ ਬਚਾਉਣ ਲਈ ਕੰਮ ਕੀਤਾ ਤੇ  ਅਖੀਰਲੇ ਸ਼ਬਦ ਜੋ ਅਸੀਂ ਕਹਿ ਸਕਦੇ ਹਾਂ ਉਹ ਇਹ ਹੈ ਕਿ ਤਾਲਾਬੰਦੀ ਨੇ ਸਾਨੂੰ ਚੁੱਪਚਾਪ ਬਹੁਤ ਸਾਰੀਆਂ ਚੀਜ਼ਾਂ ਸਿਖਾਈਆਂ ਅਤੇ ਭਵਿੱਖ ਲਈ ਤਿਆਰ ਰਹਿਣ ਲਈ ਸਾਵਧਾਨ ਕੀਤਾ ਹੈ। 




NOTE :-  
1.   If you like or dislike this article then let us know in comments .
2.  Also give us suggestion's on topics , we will post next article on that.
3. Do share and support.

6 comments :

My Instagram

Copyright © ਸsycho ਅncestor. Made with by OddThemes