ਲੋਹੜੀ ਦਾ ਪਿਛੋਕੜ
ਪੰਜਾਬੀਆਂ ਨੂੰ ਇਨਾ ਨਵੇਂ ਸਾਲ ਦਾ ਚਾਅ ਨਹੀਂ ਹੁੰਦਾ ਜਿਨ੍ਹਾਂ ਜਨਵਰੀ ਮਹੀਨੇ ਲੋਹੜੀ ਦੇ ਤਿਉਹਾਰ ਦਾ ਹੁੰਦਾ ਹੈ। ਚਾਹੇ ਕਿਸੇ ਨੇ ਸਾਰਾ ਸਾਲ ਗਚਕਾਂ , ਰੇਬੱਡੀਆਂ ਜਾ ਦੇਸੀ ਘਿਉ ਦੀਆਂ ਪਿਨਿਆਂ ਨਾ ਖਾਈਆਂ ਹੋਣ ਪਰ ਇਨ੍ਹਾਂ ਦੀਨਾ ਵਿਚ ਉਹ ਸਾਰੇ ਸਾਲ ਦੀ ਕਸਰ ਪੁਰੀ ਕਰ ਲੈਂਦਾ ਹੈ। ਇਸ ਦਿਨ ਤੀਆਂ ਦੇ ਮਾਪੇ ਉਨ੍ਹਾਂ ਵਾਸਤੇ ਸਾਂਦਾਰ੍ਹ ਲੇਕੇ ਆਉਂਦੇ ਹੱਨ। ਲੋਹੜੀ ਤੋਂ ਬਾਅਦ ਸਰਦੀ ਹੌਲੀ-ਹੌਲੀ ਘਟਣੀ ਸ਼ੁਰੂ ਹੋ ਜਾਂਦੀ ਹੈ, ਨਾਲ ਹੀ ਦਿਨ ਵੀ ਵਡੇ ਹੋਣ ਲੱਗ ਜਾਂਦੇ ਹੱਨ। ਲੋਹੜੀ ਵਾਲੇ ਦਿਨ ਦੁੱਲਾ ਭੱਟੀ ਦੀ ਬੋੱਲੀਆਂ ਗਾਈ ਜਾਂਦੀਆਂ ਹੱਨ, ਅਤੇ ਖਾਸ ਕਰ ਨਵੇਂ ਜੋੜਿਆਂ ਲਈ ਹੈ ਤਿਉਹਾਰ ਬਹੁਤ ਖਾਸ ਮੰਨਿਆ ਜਾਂਦਾ ਹੈ। ਉਭਾਰੇ ਹੋਏ ਦੋਨੋ ਵਾਕ ਇਕ ਦੂਜੇ ਨਾਲ ਸੰਬੰਧ ਰੱਖਦੇ ਹੱਨ। ਇਸ ਦਾ ਕੋਈ ਕਾਰਨ ਤਾ ਜਰੂਰ ਹੋਵੇਗਾ ਆਓ ਵੇਖੀਏ।
ਦੁੱਲਾ ਭੱਟੀ ਦੀ ਕਹਾਣੀ - ਇਹ ਕਹਾਣੀ ਮੁਗ਼ਲਰਾਜ ਦੇ ਸਮੇ ਦੀ ਹੈ। ਦੁੱਲਾ ਭੱਟੀ ਇਕ ਡਾਕੂ ਸੀ ਜਿਸਨੇ ਕਿ ਹੁਕੂਮਤ ਦੇ ਖਿਲਾਫ ਬਗਾਵਤ ਕੀਤੀ ਸੀ।ਉਹ ਭੱਟੀਆਂ ਦੇ ਯੋਧਿਆਂ ਵਰਗੇ ਰਾਜਪੂਤ ਗੋਤ ਨਾਲ ਸਬੰਧਤ ਸੀ। ਉਹ ਹਮੇਸ਼ਾ ਗਰੀਬਾਂ ਦੇ ਹਕ਼ ਵਿਚ ਖੜਦਾ ਸੀ। ਦੁੱਲਾ ਭੱਟੀ ਦਾ ਜਨਮ ਫੈਸਲਬਾਦ ਦੇ ਨੇੜੇ ਮੈਂਡਲ ਬਾਰ ਦੇ ਖੇਤਰ ਵਿਚ ਹੋਇਆ ਸੀ। ਮਾਤਾ ਦਾ ਨਾ ਲਾਂਧੀ ਅਤੇ ਪਿਤਾ ਦਾ ਨਾ ਫ਼ਰੀਦ ਖਾਨ ਮਾਨਿਆ ਜਾਂਦਾ ਹੈ। ਉਸਨੇ ਬਾਦਸ਼ਾਹ ਅਕਬਰ ਦੇ ਕਨੂੰਨਾਂ ਨੂੰ ਮੰਨਣ ਤੋਂ ਇਨਕਾਰ ਕਰ ਦਿਤਾ ਸੀ ਤੇ ਟੈਕਸ ਦੇਣ ਤੋਂ ਵੀ ਇਨਕਾਰ ਕਰਾਰ ਦਿਤਾ ਸੀ। ਲੁਟਿਆ ਹੋਇਆ ਸਾਰਾ ਪੈਸੇ ਵੀ ਉਹ ਗਰੀਬਾਂ ਵਿਚ ਵੰਡ ਦਿੰਦਾ ਸੀ ਜਿਸ ਨਾਲ ਉਸ ਦੀ ਇਲਾਕੇ ਵਿੱਚ ਕਾਫੀ ਚੜ੍ਹਾਈ ਹੋ ਗਈ ਸੀ।
ਉਸ ਸਮੇ ਬਹੁਤ ਸਾਰੀਆਂ ਲੜਕੀਆਂ ਗੁਲਾਮ ਬਾਜ਼ਾਰ ਵਿੱਚ ਵੇਚਿਆ ਜਾਂਦਾ ਸੀ। ਉਹ ਉਨ੍ਹਾਂ ਨੂੰ ਗੁਲਾਮ ਬਣਨੋ ਬਚਾ ਕੇ ਉਨ੍ਹਾਂ ਦੇ ਰੀਤੀ ਰਿਵਾਜਾਂ ਸਾਹਿਤ ਵਿਆਹ ਕਰਵਾਉਂਦਾ ਸੀ। ਇਸ ਕਾਰਨ ਹੀ ਲੋਹੜੀ ਨੂੰ ਨਵੇਂ ਵਿਆਹੇ ਜੋੜੇ ਅਤੇ ਦੁੱਲਾ ਭੱਟੀ ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਜਦੋ ਅਕਬਰ 20 ਸਾਲਾਂ ਬਾਅਦ ਲਾਹੌਰ ਆਇਆ ਤਾਂ ਉਸਨੇ ਬਾਘੀਆਂ ਨੂੰ ਫਾਂਸੀ ਦੇ ਹੁਕਮ ਦੇ ਦਿਤੇ। ਜਿਸ ਕਾਰਨ ਦੁੱਲਾ ਭੱਟੀ ਫੜਿਆ ਗਿਆ ਤੇ ਉਸ ਨੂੰ ਲਾਹੌਰ ਵਿੱਚ ਹੀ ਫਾਂਸੀ ਦੇ ਦਿਤੀ ਗਈ। ਇਸ ਤੋਂ ਬਾਅਦ ਕੁੜੀਆਂ ਨੇ ਉਸ ਦੀ ਯਾਦ ਵਿਚ ਲੋਹੜੀ ਉਤੇ ਗੀਤ ਗਏ ਅਤੇ ਅੱਗ ਦੇ ਆਲੇ ਦੁਆਲੇ ਨਾਚ ਕੀਤਾ। ਇਹ ਉਸ ਦਿਨ ਤੋਂ ਪੰਜਾਬ ਦੀ ਇਕ ਪਰੰਪਰਾ ਬਣ ਗਈ ਜੋ ਕਿ ਹੁਣ ਇਕ ਤਿਉਹਾਰ ਵਜੋਂ ਮਨਾਈ ਜਾਂਦੀ ਹੈ।
40 ਮੁਕਤਿਆਂ ਦੀ ਸਾਖੀ -ਸਿੱਖ ਧਰਮ ਵਿਚ ਇਸ ਤਿਉਹਾਰ ਨੂੰ 40 ਮੁਕਤਿਆਂ ਦੀ ਸਾਖੀ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਹੈ। ਹਰ ਰੋਜ ਜਦੋ ਵੀ ਕੋਈ ਸਿੱਖ ਅਰਦਾਸ ਕਰਦਾ ਹੈ ਤਾਂ ਉਹ 40 ਮੁਕਤਿਆਂ ਦੀ ਕੁਰਬਾਨੀ ਨੂੰ ਜਰੂਰ ਯਾਦ ਕਰਦਾ ਹੈ। ਇਨ੍ਹਾਂ 40 ਬਹਾਦਰ ਸਿੰਘਾਂ ਨੇ 1705 ਵਿੱਚ ਖਿਦਰਾਣੇ ਦੀ ਢਾਬ ਨੇੜੇ ਲੜਦਿਆਂ ਆਪਣੀਆਂ ਜਾਨਾਂ ਵਾਰ ਦਿਤੀਆਂ ਸੰਨ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਲਿਖਿਆ ਬਿਦਾਵਾ ਪਾੜ ਕੇ ਉਨ੍ਹਾਂ ਨੂੰ 40 ਮੁਕਤਿਆਂ ਦੀ ਪਦਵੀ ਦਿਤੀ ਸੀ। ਲੋਹੜੀ ਦੇ ਸਮੇ ਖਿਦਰਾਣਾ ਮੁਖ਼ਤਸਰ ਸਾਹਿਬ ਵਿਖੇ ਸਿੱਖ ਸੰਗਤਾਂ ਹੁਮ ਹੁਮਾ ਕੇ ਪਹੁੰਚਦਿਆਂ ਹੱਨ ਤੇ ਉਹਨਾਂ ਦੀ ਯਾਦ ਨੂੰ ਤਿਉਹਾਰ ਵਜੋਂ ਮਨਾਉਂਦਿਆਂ ਹੱਨ।
Happy lohri to all
ReplyDeleteHappy lohri and best of luck
ReplyDeleteBhot vdya likhya 22 lohri bare
ReplyDeleteHappy lohri and bast of luck bro 👍👍
ReplyDelete