Shaheed Bhagat Singh "Don't Hang us ; Shoot us" letter in Punjabi

 ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ  ਦੀ ਫਾਂਸੀ ਦੇ ਸੰਬੰਧ ਵਿੱਚ ........


ਅਸਲ ਸੱਚ :-14 ਫਰਵਰੀ 1931 ਨੂੰ ਸੋਸ਼ਲ ਮੀਡਿਆ ਤੇ ਇਹ ਮੈਸਜ ਸ਼ੇਅਰ ਕੀਤਾ ਜਾਂਦਾ ਹੈ ਕਿ ਇਸ ਦਿਨ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਦਾ ਫੁਰਮਾਨ ਹੋਇਆ ਸੀ ਜਾ ਉਨ੍ਹਾਂ ਨੂੰ ਫਾਂਸੀ ਦਿਤੀ ਗਈ ਸੀ। ਪਰ ਜੇਕਰ ਅਸੀਂ ਅਸਲ ਸਰੋਤ ਦੀ ਮੰਨੀਏ ਤਾ ਉਨ੍ਹਾਂ ਨੂੰ ਫਾਂਸੀ ਦਾ ਹੁਕਮ 7 ਅਕਤੂਬਰ 1930 ਨੂੰ ਲਾਹੌਰ ਦੇ ਬ੍ਰਿਟਿਸ਼ ਕੋਰਟ ਵਲੋਂ ਸੁਣਾੲੀਆ ਗਈਆਂ ਸੀ। ਇਹ ਸਾਨੂੰ ਭਗਤ ਸਿੰਘ ਦੇ ਲਿਖੇ ਖੱਤ ਵਿੱਚੋ ਪਤਾ ਲੱਗਦਾ ਹੈ, ਜਿਸ ਵਿੱਚ ਉਹ ਉਨ੍ਹਾਂ ਨੂੰ ਫਾਂਸੀ ਨਾ ਦੇ ਕੇ ਗੋਲੀ ਮਾਰਣ  ਦੀ ਗੱਲ ਕਰਦੇ ਹਨ। ਇਹ ਪੱਤਰ ਸ਼ਹੀਦ ਭਗਤ ਸਿੰਘ ਓਰਗਾਨਿਜੇਸ਼ਨ ਵਲੋਂ ਬਰਾਮਤ ਕੀਤਾ ਗਈਆ ਸੀ। ਤੁਸੀਂ ਇਸ ਨੂੰ shahidbhagatsingh.org ਤੇ ਪੱੜ  ਸਕਦੇ ਹੋ। 

23 ਮਾਰਚ 1931 ਦੀ ਰਾਤ ਮਿਥੇ ਗਏ ਸਮੇ ਤੋਂ ਪਹਿਲਾ ਹੀ ਬਰਤਾਨੀਆ ਸਰਕਾਰ ਵਲੋਂ ਉਨ੍ਹਾਂ ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਇਹ ਵਾਕਿਆ ਹਰ ਦੇਸ਼ ਪ੍ਰੇਮੀ ਦੇ ਜਹਨ ਵਿੱਚ ਨਿਵਾਸ ਕਰਦਾ ਹੈ ਪਰ  ਇਹ ਗੱਲ ਬਹੁਤ ਘੱਟ ਲੋਗਾਂ ਨੂੰ ਪਤਾ ਹੈ ਕਿ ਭਗਤ ਸਿੰਘ ਨੇ ਪੰਜਾਬ ਦੇ ਗਵਰਨਰ ਨੂੰ ਸੰਬੋਧਿਤ ਕਰਦਿਆਂ ਹੋਇਆ ਇਕ ਪੱਤਰ ਲਿਖਿਆ ਸੀ ਜਿਸ ਵਿੱਚ ਉਨ੍ਹਾਂ ਨੇ ਮੌਤ ਦੀ ਸਜਾ ਨੂੰ ਪ੍ਰਵਾਨ ਕਰਦਿਆਂ ਕਿਹਾ ਸੀ ਕਿ ਸਾਨੂੰ ਫਾਂਸੀ ਨਾ ਦੇ ਕੇ ਗੋਲੀ ਮਾਰ ਦਿਤੀ ਜਾਵੇ। 

ਪੱਤਰ ਦਾ ਸਾਰ ਕੁਝ ਇਸ ਪ੍ਰਕਾਰ ਹੈ :- ਭਗਤ ਸਿੰਘ ਪੱਤਰ ਦੀ ਸ਼ੁਰੂਵਾਤ 7ਅਕਤੂਬਰ 1930  ਨੂੰ ਦਿੱਤੇ ਫਾਂਸੀ ਦੇ ਹੁਕਮ ਦਾ ਹਵਾਲਾ ਦਿੰਦਿਆਂ ਹੋਇਆ ਆਪਣੇ ਆਪ ਨੂੰ ਇੰਗਲੈਂਡ ਦੇ ਰਾਜੇ ਕਿੰਗ ਜੌਰਜ  ਖਿਲਾਫ ਛਿੜੀ ਜੰਗ ਦੇ ਹਿਸੇਦਾਰ ਹੋਣ ਦਾ ਦੋਸ਼ੀ ਦੱਸਦਾ ਹੈ। ਇਸ ਕਰਨ ਆਪ ਨੂੰ ਜੰਗ ਦਾ ਕੈਦੀ ਦੱਸਦਾ ਹੈ। ਪੱਤਰ ਵਿੱਚ ਸਰਕਾਰ ਨੂੰ ਇਹ ਭਰੋਸਾ ਜਤਾਇਆ ਜਾਂਦਾ  ਹੈ ਕਿ ਇਹ ਜੰਗ ਅਜਾਦੀ ਤਕ ਖਤਮ ਨਹੀਂ ਹੋਵੇਗੇ। ਉਨ੍ਹਾਂ ਤੋਂ ਪਹਿਲਾ ਵੀ ਇਹ ਜੰਗ ਸੀ ਤੇ ਉਨ੍ਹਾਂ ਤੋਂ ਬਾਦ ਵੀ ਇਹ ਜੰਗ ਜਾਰੀ ਰਹੇਗੀ। ਕੁਝ ਵਿਦੇਸ਼ੀ ਤੇ ਦੇਸ਼ ਦੇ ਗ਼ਦਰ ਮਿੱਲ ਕੇ ਇਸ ਦੇਸ਼ ਨੂੰ ਆਪਣੀ ਜਾਗੀਰ ਬਣਾ ਕੇ ਬੈਠੇ ਹੰਨ । ਇਸ ਹਾਲਾਤ ਦਾ ਨਿਪਟਾਰਾ ਇਸ ਜੰਗ ਤੋਂ ਹੀ ਹੋਵੇਗਾ। ਕਾਨੂੰਨ ਦੇ ਅਨੁਸਾਰ ਹੀ ਉਨ੍ਹਾਂ ਦੀ ਪੇਸ਼ੀ ਕੋਰਟ ਵਿੱਚ ਹੋਈ ਸੀ ਅਤੇ ਕਾਨੂੰਨ ਦੇ ਅਨੁਸਾਰ ਹੀ ਕੋਰਟ ਵਿੱਚ ਉਨ੍ਹਾਂ ਨੂੰ ਜੰਗ ਦੇ ਕੈਦੀ ਦੱਸਿਆ ਗਿਆ ਸੀ। ਇਸ ਦਾ ਹਵਾਲਾ ਦਿੰਦਿਆਂ ਭਗਤ ਸਿੰਘ ਉਨ੍ਹਾਂ ਦੀ ਮੌਤ ਵੀ ਕਾਨੂੰਨ ਅਨੁਸਾਰ ਹੋਣ ਦੀ ਮੰਗ ਕਰਦਾ ਹੈ।  ਜੋ ਕਿ ਇਹ ਹੈ ਕਿ ਜੰਗੀ ਕੈਦੀਆਂ ਨੂੰ ਗੋਲੀ ਮਾਰਨ ਦੀ ਸਜਾ ਹੁੰਦੀ ਹੈ ਨਾ ਕੀ ਫਾਂਸੀ ਦੇਣ ਦੀ।  

ਸ਼ਹੀਦ ਭਗਤ ਸਿੰਘ “ਸਾਨੂੰ ਫਾਂਸੀ ਨਾ ਦਿਓ; ਸਾਨੂੰ ਗੋਲੀ ਮਾਰੋ” ਪੱਤਰ ਪੰਜਾਬੀ ਵਿਚ :-


google translation........



NOTE :-   Like this article then let us know in comments, Do share and support.

4 comments :

My Instagram

Copyright © ਸsycho ਅncestor. Made with by OddThemes