ਨੀਂਦ ਦੇ ਸੰਧਰਵ ਵਿੱਚ
ਪ੍ਰਿਥਵੀ ਤੇ ਹੁਣ ਤੱਕ ਜੋ ਵੀ ਜੀਵ-ਜੰਤੁ ਜਾ ਪ੍ਰਾਣੀ ਅਸੀਂ ਦੇਖਿਆ ਹੈ। ਉਨ੍ਹਾਂ ਸਾਰਿਆਂ ਦੀ ਜਿੰਦਗੀ ਵਿਚ ਇਕ ਚੀਜ ਸਾਂਝੀ ਹੈ, ਜਿਸ ਨੂੰ ਅਸੀਂ ਨੀਂਦ ਵਜੋਂ ਜਾਣਦੇ ਹਾਂ। ਜੇਕਰ ਸਾਂਨੂੰ ਕੋਈ ਖਾਣ ਪੀਣ ਜਾ ਸਾਂ ਲੈਣ ਦਾ ਕਾਰਨ ਪੁੱਛੇ ਤਾ ਅਸੀਂ ਸਪਸ਼ਟ ਤੋਰ ਤੇ ਦਸ ਸਕਦੇ ਹਾਂ ਕਿ ਅਸੀਂ ਇਸ ਲਈ ਖਾਂਦੇ ਹਾਂ ਤਾਂ ਜੋ ਸਾਡੇ ਸ਼ਰੀਰ ਨੂੰ ਪੋਸ਼ਣ ਮਿਲੇ ਪਾਣੀ ਇਸ ਲਈ ਪੀਂਦੇ ਹਾਂ ਤਾਕਿ ਸ਼ਰੀਰ ਵਿਚ ਰਸਾਇਣਿਕ ਪ੍ਰੀਕਿਰਿਆ ਜਾਰੀ ਰਹੇ, ਸਾਹ ਇਸ ਲਈ ਲਿੰਦੇ ਹਾਂ ਤਾਕਿ ਓਕ੍ਸੀਜਨ (oxygen ) ਦੀ ਮਾਤਰਾ ਬਰਕਰਾਰ ਰਹੇ ਪਰ ਜੇਕਰ ਕੋਈ ਨੀਂਦ ਬਾਰੇ ਪੁੱਛੇ ਤਾ ਅਸੀਂ ਸਪਸ਼ਟ ਤੋਰ ਤੇ ਨਹੀਂ ਦੱਸ ਸਕਦੇ ਕਿ ਸੌਣ ਦਾ ਕਾਰਣ ਕੀ ਹੈ।
ਇਨਸਾਨ ਆਪਣੇ ਜੀਵਨ ਦਾ ਇਕ-ਤਿਹਾਈ ਹਿਸਾ ਸੌਣ ਵਿਚ ਗੁਜ਼ਾਰ ਦਿੰਦਾ ਹੈ। ਇਸ ਤੋਂ ਇਹ ਗੱਲ ਤਾ ਸਾਫ ਹੋ ਜਾਂਦੀ ਹੈ ਕਿ ਇਹ ਸਾਡੇ ਜੀਵਨ ਦਾ ਇਕ ਬਹੁਤ ਜਰੂਰੀ ਹਿੱਸਾ ਹੈ। ਹਲੇ ਤੱਕ ਇਹ ਪੂਰੇ ਦਾਵੇ ਨਾਲ ਨਹੀਂ ਪਤਾ ਲੱਗ ਸਕਿਆ ਹੈ ਕਿ ਨੀਂਦ ਦਾ ਅਸਲ ਕਾਰਨ ਕੀ ਹੈ। ਨੀਂਦ ਅੱਜ ਦੇ ਆਧੁਨਿਕ ਸਮੇ ਵਿਚ ਵੀ ਇਕ ਰਹੱਸ ਹੈ।
1. ਨੀਂਦ ਤੇ ਵਿਕਾਸ ਸਿਧਾਂਤ
- ਸਰਕੇਡੀਓਮ ਰਿਧੱਮ (circadian rythms ):- ਸਾਡਾ ਦਿਮਾਗ ਇਸ ਤਰ੍ਹਾਂ ਵਿਕਸਿਤ ਹੋਇਆ ਹੈ ਕਿ ਇਹ ਰਾਤ ਵੇਲੇ ਜਦੋਂ ਹਨੇਰਾ ਹੁੰਦਾ ਹੈ ਓਦੋਂ ਇਸ ਨੂੰ ਨੀਂਦ ਆਓਂਦੀ ਹੈ। ਜਦੋ ਦਿਨ ਵਿਚ ਰੋਸ਼ਨੀ ਹੋ ਜਾਂਦੀ ਹੈ ਓਦੋਂ ਸਾਡੀ ਅੱਖਾਂ ਖੁਲ ਜਾਂਦੀਆਂ ਹੱਨ। ਇਹ ਸਬ ਆਪਣੇ ਆਪ ਹੁੰਦਾ ਹੈ। ਇਸ ਨੂੰ ਸਰਕੇਡੀਓਮ ਰਿੱਧਮ ਕਹਿੰਦੇ ਹੱਨ। ਇਹ ਸਾਡੇ ਅੰਦਰ ਇਕ ਕੁਦਰਤੀ ਘੜੀ ਦਾ ਕੱਮ ਕਰਦੀ ਹੈ।
- Sleep in dark :-ਸਾਡਾ ਦਿਮਾਗ ਰੋਸ਼ਨੀ ਨੂੰ ਦਿਨ ਚਾੜ੍ਹਨ ਦਾ ਪ੍ਰਤੀਕ ਮੰਨਦਾ ਹੈ ਜੇਕਰ ਅਸੀਂ ਰਾਤ ਦੇ ਸਮੇ ਰੋਸ਼ਨੀ ਦੇ ਪ੍ਰਬਵਾਵ ਹੇਠ ਰਹੀਏ ਤਾ ਇਹ ਸਾਡੇ ਸਰਕੇਡਿੰਨ ਰਿੱਧਮ ਤੇ ਪ੍ਰਬਾਵ ਪਾਉਂਦਾ ਹੈ। ਜਿਸ ਦਾ ਨਤੀਜਾ ਦੇਰ ਰਾਤ ਤੱਕ ਨੀਂਦ ਨਾ ਆਉਣੀ ਤੇ ਘਾਟ ਨੀਂਦ ਨਿਕਲਦਾ ਹੈ।
- ਸੌਣ ਤੋਂ ਪਹਿਲਾ ਪਾਣੀ ਦੀ ਪਿਆਸ ਲਗਣੀ :- ਜੇਕਰ ਤੁਹਾਨੂੰ ਸੌਣ ਤੋਂ ਪਹਿਲਾ ਪਿਆਸ ਲਗਦੀ ਹੈ ਤਾਂ ਇਸ ਦਾ ਕਾਰਨ ਹੈ ਕਿ ਤੁਹਾਡਾ ਸ਼ਰੀਰ ਆਪਣੇ ਆਪ ਨੂੰ 6/8 ਘੰਟਿਆਂ ਲਾਇ ਤਿਆਰ ਕਰ ਰਿਹਾ ਹੈ। ਇਨ੍ਹਾਂ ਘੰਟਿਆਂ ਵਿਚ ਸ਼ਰੀਰ ਵਿਚ ਇਕ ਬੂੰਦ ਪਾਣੀ ਨਹੀਂ ਜਾਇਗਾ ਇਸ ਦੌਰਾਨ ਸ਼ਰੀਰ ਦੀ ਪ੍ਰੀਕਿਰਿਆ ਚਲਾਣ ਲਾਇ ਸ਼ਰੀਰ ਨੂੰ ਪਾਣੀ ਦੀ ਜਰੂਰਤ ਹੁੰਦੀ ਹੈ। ਇਸ ਕਾਰਨ ਇਹ ਪਾਣੀ ਦਾ ਸੰਕੇਤ ਦੇ ਰਿਹਾ ਹੈ ਤਾਕਿ ਸ਼ਰੀਰ ਪਾਣੀ ਪੀ ਲਵੇ।
2. ਨੀਂਦ ਤੇ ਸਮਾਂ
- ਇਨਸਾਨ ਜਿੰਦਗੀ ਦੇ 6 ਸਾਲ ਸਿਰਫ ਸੁਪਨੇ ਦੇਖਣ ਵਿੱਚ ਹੀ ਬਿਤਾ ਦਿੰਦਾ ਹੈ।
- ਰਾਤ ਨੂੰ ਸੌਣ ਵੇਲੇ ਇਕ ਵਿਅਕਤੀ ਸਿਰਫ 2 ਤੋਂ 3 ਘੰਟੇ ਹੀ ਗਹਿਰੀ ਨੀਂਦ ਵਿੱਚ ਜਾਂਦਾ ਹੈ।
- ਦਿਨ ਵਿੱਚ 6 ਤੋਂ 8 ਘੰਟੇ ਦੀ ਨੀਂਦ ਸਹੀ ਮੰਨੀ ਜਾਂਦੀ ਹੈ।
- ਦੁਪਹਿਰ ਵਿੱਚ ਸਿਰਫ 30 ਮਿੰਟ ਦੀ ਝਪਕੀ ਦਿਮਾਗ ਨੂੰ ਤਾਰੋ ਤਾਜ਼ਾ ਕਰਨ ਲਈ ਕਾਫੀ ਹੁੰਦੀ ਹੈ।
3. ਨੀਂਦ ਤੇ ਰਸਾਇਣ
- HGH (human growth hormone ) melatonin :- ਇਨਸਾਨੀ ਸ਼ਰੀਰ ਦਾ ਕੱਦ ਇਕ ਉਮਰ ਤੱਕ ਹੀ ਵਧਦਾ ਹੈ ਜਿਸ ਦਾ ਅਸਲ ਕਾਰਣ ਮੈਲਾਟੋਨਿਨ ਨਾਮ ਦਾ ਰਸਾਇਣ ਜੋ ਕੀ ਸਾਡੇ ਸੌਣ ਵੇਲੇ ਕੱਮ ਕਰਦਾ ਹੈ।
- ਜਿਆਦਾਤਰ 12 ਤੋਂ 19 ਸਾਲ ਦੇ ਵਿੱਚਕਾਰ ਦਿਆਂ ਬੱਚਿਆਂ ਵਿੱਚ ਇਹ ਦੇਖਿਆ ਗਾਇਆ ਹੈ ਕਿ ਉਨ੍ਹਾਂ ਨੂੰ ਰਾਤ ਦੇਰ ਤੱਕ ਨੀਂਦ ਨਹੀਂ ਆਉਂਦੀ। ਇਸ ਦਾ ਕਰਨ ਸ਼ਰੀਰ ਵਿੱਚ ਹੋ ਰਹੇ ਬਦਲਾਵ ਹਨ ਜੋ ਕਿ ਇਸ ਉਮਰ ਵਿੱਚ ਆਮ ਗੱਲ ਹੈ।
4. ਨੀਂਦ ਤੇ ਸੁਪਨੇ
- conscious sleep, lucid dreams, dream control ਤੁਹਾਨੂੰ ਕਦੇ ਸੁਪਨੇ ਵਿੱਚ ਇਹ ਅਹਿਸਾਸ ਤਾਂ ਜਰੂਰ ਹੋਇਆ ਹੁਣਾ ਕਿ ਤੁਸੀ ਆਪਣੇ ਸੁਪਨੇ ਨੂੰ ਨਿਯੰਤ੍ਰਿਤ ਕਰ ਰਹੇ ਹੋ ਤੇ ਜੋ ਹੋ ਰਿਹਾ ਹੈ ਉਹ ਸੱਚ ਹੈ। ਜੱਦ ਤੁਹਾਡੀ ਜਾਗ ਖੁਲਦੀ ਹੈ ਤਾ ਤੁਹਾਨੂੰ ਪਤਾ ਲੱਗਦਾ ਹੈ ਕਿ ਇਹ ਤਾਂ ਇੱਕ ਸੁਪਨਾ ਸੀ। ਇਸ ਤਰ੍ਹਾਂ ਦੇ ਸੁਪਨਿਆਂ ਵਿੱਚ ਦਿਮਾਗ ਆਪਣੀ ਚੇਤਨ ਅਵਸਥਾ ਵਿੱਚ ਹੁੰਦਾ ਹੈ। ਕਈ ਵਿਅਕਤੀ ਇਹ ਕਰਨ ਵਿੱਚ ਮਾਹਿਰ ਹੁੰਦੇ ਹਨ ਤੇ ਸੁਪਨੇ ਵਿੱਚ ਉਹ ਅਸਲੀ ਦੁਨੀਆਂ ਜਿਹਾ ਵਿਹਾਰ ਕਰਦੇ ਹਨ।
- ਕੀ ਤੁਸੀਂ ਕਦੀ ਸੋਚਿਆ ਹੈ ਕਿ ਜੋ ਲੋਗ ਆਪਣੇ ਜਨਮ ਤੋਂ ਹੀ ਨੇਤਰਹੀਣ ਹੁੰਦਾ ਹਨ ਉਨ੍ਹਾਂ ਦੇ ਸੁਪਨੇ ਕੇਹੋਜਿਹੇ ਹੁੰਦਾ ਹਨ। ਜਦੋ ਇਹ ਗੱਲ ਉਨ੍ਹਾਂ ਤੋਂ ਪੁਛਿ ਗਈ ਤਾ ਇਹ ਪਤਾ ਲੱਗਾ ਕਿ ਉਨ੍ਹਾਂ ਨੂੰ ਉਹ ਚੀਜ ਹੀ ਦਿਖਦੀਆਂ ਹਨ ਜਿਨ੍ਹਾਂ ਬਾਰੇ ਉਹ ਦਿਨ ਵਿੱਚ ਸੋਚ ਰਹੇ ਹੁੰਦੇ ਹਨ। ਨੇਤਰਹੀਣ ਵਿਅਕਤੀ ਆਪਣੇ ਇੰਦਰੀਆਂ ਨਾਲ ਜੋ ਮਹਿਸੂਸ ਕਰ ਕੇ ਆਕਾਰ ਦਾ ਤੇ ਰੰਗ ਦਾ ਆਪਣਾ ਹੀ ਚਿਤਰ ਬਣਾ ਲਿੰਦੇ ਹਨ ਤੇ ਉਹ ਹੀ ਉਨ੍ਹਾਂ ਨੂੰ ਸੁਪਨਿਆਂ ਵਿੱਚ ਦਿਖਦਾ ਹੈ।
5. ਨੀਂਦ ਤੇ ਬਿਉਹਾਰ
- ਨੀਂਦ ਦੀ ਕਮੀ (Sleeping deprivation):- ਜੇ ਸਾਡੇ ਸ਼ਰੀਰ ਨੂੰ ਪੂਰੀ ਨੀਂਦ ਨਾ ਮਿਲੇ ਤਾ ਉਹ ਸੁਸਤ ਰਹਿੰਦਾ ਹੈ। ਜਿਸ ਨੂੰ ਅਸੀਂ ਨੀਂਦ ਦੀ ਕਮੀ ( sleeping deprivation ) ਕਹਿੰਦੇ ਹੱਨ। ਨੀਂਦ ਦੀ ਕਮੀ ਦਾ ਸਿੱਟਾ ਇਹ ਨਿਕਲਦਾ ਹੈ ਕਿ ਸਾਡਾ ਸ਼ਰੀਰ ਛੋਟੀਆਂ ਚਪਕੀਆਂ (micro sleep ) ਲੈਣ ਲੱਗ ਜਾਂਦਾ ਹੈ। ਜੋ ਕੀ ਬਹੁਤ ਅਜੀਬ ਗੱਲ ਹੈ। ਇਹ ਸਾਡੇ ਦਿਮਾਗ ਦਾ ਬਹੁਤ ਹੀ ਅਜੀਬ ਵਰਤਾਵ ਹੈ ਨੀਂਦ ਦੀ ਕਮੀ ਦੇ ਕਾਰਨ ਵਿਅਕਤੀ ਦੀ ਆਪਣੇ ਆਪ ਹੀ ਅੱਖ ਲੱਗ ਜਾਂਦੀ ਹੈ ਤੇ ਇਸ ਦੇ ਨਾਲ ਹੀ ਉਹ ਇਕ ਛੋਟੀ ਜਿਹੀ ਛਾਪਕੀ ਲੈ ਲੀਂਦਾ ਹੈ। ਵਿਗਿਆਨੀਆਂ ਵਲੋਂ ਇਹ ਪਾਇਆ ਗਿਆ ਹੈ ਕਿ ਇਸ ਵਰਤਾਰੇ ਨਾਲ ਦਿਮਾਗ ਆਪਣੇ ਅੱਪ ਨੂੰ ਦੁਰੁਸਤ ਕਰ ਲੈਂਦਾ ਹੈ।
- ਛਾਲ ਮਾਰਕੇ ਅਤੇ ਅਚਾਨਕ ਜਾਗ ਜਾਓ (Hypnic Jerk):-ਤੁਹਾਡੇ ਨਾਲ ਇਹ ਤਾ ਜਰੂਰ ਹੋਇਆ ਹੋਵੇਗਾ ਕਿ ਸੁਪਨੇ ਵਿਚ ਡਰ ਕੇ ਤੁਸੀਂ ਇਕ ਦੱਮ ਛਾਲ ਮਾਰ ਕੇ ਉੱਠੇ ਹੋਵੋਗੇ ਜਿਸ ਨੂੰ (Hypnic Jerk) ਕਹਿੰਦੇ ਹੱਨ।
- ਨੀਂਦ ਦੇ ਅਧਰੰਗ (sleeping paralysis ) :- ਇਹ ਏਹੋਜੀ ਅਵਸਥਾ ਹੈ , ਜਿਸ ਵਿਚ ਵਿਅਕਤੀ ਸੌਣ ਵੇਲੇ ਉੱਠਣ ਕੋਸ਼ਿਸ ਕਰਦਾ ਹੈ ਪਰ ਉਹ ਅਸਮਰੱਥ ਹੁੰਦਾ ਹੈ ਉਹ ਮਹਿਸੂਸ ਤਾ ਕਰ ਸਕਦਾ ਹੈ ਪਰ ਉਹ ਆਪਣੀ ਲੱਤਾ ਜਾ ਬਾਵਾਂ ਨੂੰ ਹਿਲਾ ਨਹੀਂ ਪਾਉਂਦਾ। ਇਸ ਦੌਰਾਨ ਇੰਜ ਲੱਗਦਾ ਹੈ ਜਿਵੇ ਕੋਈ ਛਾਤੀ ਤੇ ਆਕੇ ਬੈਠਾ ਹੋਵੇ ਤੇ ਸਾਡੀਆਂ ਲੱਤਾਂ ਬਾਵਾਂ ਘੁੱਟ ਕੇ ਫਾੜੀਆਂ ਹੋਵਣ ਵਿਗਿਆਨੀ ਇਸ ਦਾ ਕਾਰਨ ਰਾਤ ਵੇਲੇ ਦਿਮਾਗ਼ੀ ਤਨਾਵ ਤੇ ਦਿਲ ਦੀ ਧੜਕਣ ਦਾ ਘੱਟ ਹੋਣਾ ਦਸ ਦੇ ਹੱਨ। ਲਗਭਗ ਦੁਨੀਆ ਦੀ 8% ਆਬਾਦੀ ਨੂੰ ਨੀਂਦ ਦੇ ਅਧਰੰਗ (sleeping paralysis ) ਦਾ ਘੱਟੋ ਘੱਟ ਇੱਕ ਹਮਲਾ ਹੋਇਆ ਹੈ। ਇਸ ਦਾ ਜਿਕਰ ਬਾਈਬਲ ਵਿਚ ਵੀ ਆਓਂਦਾ ਹੈ।
- schizophrania (dreams became reality):- ਸਿਜ਼ੋਫਰੇਨੀਆ ਇਕ ਗੰਭੀਰ ਮਾਨਸਿਕ ਵਿਗਾੜ ਹੈ। ਤੇ ਓਹੋ ਅਸਲ ਦੁਨੀਆਂ ਤੇ ਸੁਪਨੇ ਵਿਚ ਫਰਕ ਨਹੀਂ ਕਰ ਪਾਉਂਦੇ। ਸਕਿਜੋਫਰੀਨੀਆ ਦੇ ਨਤੀਜੇ ਵਜੋਂ ਲੋਕਾਂ ਨੂੰ ਕੁਝ ਭਰਮ, ਭੁਲੇਖੇ ਤੇ ਰੋਜਾਨਾ ਕਰਨ ਵਾਲੇ ਕਾਰ ਵਿਹਾਰ ਚ ਵਿਗਨ ਪੈਂਦੇ ਹੱਨ ਇਹ ਬਹੁਤ ਹੀ ਭੈੜੀ ਮਾਨਸਕ ਬਿਮਾਰੀ ਹੈ।
6. ਨੀਂਦ ਤੇ ਰਹੱਸ
- ਰੈਪਿਡ ਆਈ ਮੂਵਮੈਂਟ REM (rapid eye movement) :- ਸੁਪਨੇ ਦੌਰਾਨ ਵਿਅਕਤੀ ਦੀਆਂ ਅੱਖਾਂ ਦੀਆਂ ਪੁਤਲੀਆਂ ਹਿੱਲਦੀਆਂ ਰਹਿੰਦੀਆਂ ਹੱਨ ਜਿਸ ਨੂੰ ਅਸੀਂ ਰੈਪਿਡ ਆਈ ਮੂਵਮੈਂਟ ਸਲੀਪ ਆਖਦੇ ਹੱਨ ਇਹ ਚੀਜ ਜਾਨਵਰਾਂ ਤੇ ਪੰਛੀਆਂ ਵਿਚ ਵੀ ਪਾਈ ਗਈ ਹੈ। ਇਹ ਕਿਉਂ ਹੁੰਦਾ ਹੈ ਇਹ ਗੱਲ ਇੱਕ ਰਹੱਸ ਹੀ ਹੈ।
- yawning :- ਉਬਾਸੀ ਤਾਂ ਹਰ ਕੋਈ ਕਦੇ ਨਾ ਕਦੇ ਲਿੰਦਾ ਹੈ ਖਾਸ ਕਰ ਉਦੋਂ ਜਦੋ ਕਿਸੇ ਕੰਮ ਵਿੱਚ ਮੱਜਾ ਨਾ ਆ ਰਿਹਾ ਹੋਵੇ। ਇਹ ਦਾ ਕਾਰਨ ਇਹ ਮਾਨਿਆ ਜਾਂਦਾ ਹੈ ਕਿ ਵਿਅਕਤੀ ਨੂੰ ਨੀਂਦ ਆ ਰਹੀ ਹੈ ਜਾ ਇਸ ਦੀ ਨੀਂਦ ਪੂਰੀ ਨਹੀਂ ਹੋਈ। ਤੁਸੀਂ ਇਹ ਵੀ ਦੇਖਿਆ ਹੋਣਾ ਕਿ ਜਦੋ ਕੋਈ ਉਬਾਸੀ ਲੈ ਰਿਹਾ ਹੁੰਦਾ ਹੈ ਤਾਂ ਤੁਹਾਨੂੰ ਵੀ ਉਬਾਸੀ ਆਣ ਲੱਗ ਜਾਂਦੀ ਹੈ। ਉਬਾਸੀ ਜਾਨਵਰ ਵੀ ਲੈਂਦੇ ਹਨ ਪਰ ਇਸ ਦਾ ਖਾਸ ਕਾਰਨ ਹਾਲੇ ਤੱਕ ਕੋਈ ਨਹੀਂ ਦੇ ਸਕਿਆ ਹੈ ਕਿ ਇਸ ਦਾ ਕਾਰਨ ਕਿ ਹੈ।
- walking in sleep :- ਅੱਸੀ ਕਈ ਬਾਰ ਫ਼ਿਲਮਾਂ ਜਾਂ ਕਾਰਟੂਨ ਵਿੱਚ ਸੁਪਨੇ ਵਿੱਚ ਚੱਲਦਾ ਵਿਅਕਤੀ ਤਾਂ ਜਰੂਰ ਦੇਖਿਆ ਹੋਣਾ। ਇਹ ਅਸਲੀ ਦੁਨੀਆ ਵਿੱਚ ਵੀ ਦੇਖਿਆ ਗਿਆ ਹੈ। ਤੇ ਇਹ ਆਪਣੇ ਆਪ ਵਿੱਚ ਹੀ ਇਕ ਰਹੱਸ ਹੈ।
- snoring :- ਰਾਤ ਵੇਲੇ ਸਾਡੀ ਹਵਾ ਵਾਲੀ ਨਾਲਿ ਦੀ ਮਾਂਸਪੇਸ਼ਿਆਂ ਅਰਾਮ ਕਰ ਰਹੀਆਂ ਹੁੰਦੀਆਂ ਹਨ ਜਿਸ ਕਰਨ ਉਸ ਦਾ ਆਕਾਰ ਸੁੰਗੜ ਜਾਂਦਾ ਹੈ। ਇਸੇ ਕਾਰਨ ਇਕ ਵਿਅਕਤੀ ਘੁਰਾੜੇ ਲਿੰਦਾ ਹੈ। ਇਸ ਬਾਰੇ ਇਹ ਤਾ ਪਤਾ ਹੈ ਕੇ ਇਹ ਕਿਸ ਕਰਨ ਹੁੰਦੇ ਹਨ ਪਾਰ ਕਿਉਂ ਹੁੰਦੇ ਹਨ ਇਹ ਨਹੀਂ ਪਤਾ।
7. ਨੀਂਦ ਤੇ ਸੇਹਤ
- regeneration, repair and clear space :- ਰਾਤ ਨੂੰ ਸੌਣ ਵੇਲੇ ਸਾਡਾ ਦਿਮਾਗ ਪੁਰਾਣੇ ਸੈੱਲ ਹੱਟਾ ਦਿੰਦਾ ਹੈ ਤੇ ਦਿਨ ਵਿੱਚ ਸਿਖੀਆਂ ਗੱਲਾਂ ਨੂੰ ਸਮੇਟ ਕੇ ਕੱਲ ਲਈ ਨਵੀਂ ਜਗਾ ਬਣਾਂਦਾ ਹੈ।
- sleeplessness causes neuron kill :- ਵਿਗਿਆਨੀਆਂ ਵੱਲੋਂ ਇਹ ਪਤਾ ਲਗਾਇਆ ਗਿਆ ਹੈ ਕਿ ਜੇਕਰ ਵਿਅਕਤੀ ਨੀਂਦ ਨਾ ਲਵੇ ਤਾਂ ਉਸ ਦੇ ਦਿਮਾਗ ਦੇ ਸੈੱਲ ਖਤਮ ਹੋਣ ਲੱਗ ਜਾਂਦੇ ਹਨ (ਦਿਮਾਗ ਦਾ ਸੁੰਗੜਨਾ ਤੇ ਘਟਣਾ )। ਜੋ ਕਿ ਜਾਨਲੇਵਾ ਹੈ।
- improves memory :- ਇਹ ਪਾਇਆ ਗਿਆ ਹੈ ਕਿ ਚੰਗੀ ਨੀਂਦ ਲੈਣ ਨਾਲ ਦਿਮਾਗ ਦੀ ਯਾਦ ਰੱਖਣ ਦੀ ਸ਼ਮਤਾ ਬੇਹਤਰ ਹੁੰਦੀ ਹੈ। ਘੱਟ ਨੀਂਦ ਲੈਣ ਨਾਲ ਸਾਡੇ ਯਾਦ ਰੱਖਣ ਦੀ ਸ਼ਮਤਾ ਤੇ ਅਸਰ ਪੈਂਦਾ ਹੈ।
Keep going👍
ReplyDelete👍🏻
ReplyDelete👌👌👌👌👌🤩🤩🤩🤩
ReplyDelete👌👌👌
ReplyDeleteWadia
ReplyDeleteBhot vadiya 👌
ReplyDeleteVery Nice.
ReplyDelete