ਸਧਾਰਨ ਤੋਂ ਭਾਰਾ ਧੜ੍ , ਅੱਧ ਮਿੱਟੀਆਂ ਅੱਖਾਂ ਤੇ ਚੋੜੇ ਦਾਅ ਦੀ ਵਿਚਕਾਰਲੀ ਸੀਉਣ ਵਾਲਾ ਚੋਲਾ ਤੁਸੀਂ ਸਮਝ ਹੀ ਗਏ ਹੋਵੋਗੇ ਇਹ ਗੁਰੂ ਨਾਨਕ ਦੇਵ ਜੀ ਦੀ ਨਾਮ ਖੁਮਾਰੀ ਵਾਲੀ ਤਸਵੀਰ ਦੀ ਗੱਲ ਹੋ ਰਹੀ ਹੈ। ਜਿਸ ਦਾ ਮੂਲ 1935 ਵਿਚ ਸਰਦਾਰ ਸੋਭਾ ਸਿੰਘ ਜੀ ਵੱਲੋਂ ਬਣਾਇਆ ਗਿਆ ਸੀ। ਸੋਭਾ ਸਿੰਘ ਪੋਰਟਰੇਟ ਦੇ ਉਸਤਾਦ ਸਨ । ਉਨ੍ਹਾਂ ਦਾ ਜਨਮ 19 ਨਵੰਬਰ 1901 ਵਿਚ ਸ਼੍ਰੀ ਹਰਗੋਬਿੰਦਪੁਰ ਜਿਲ੍ਹਾ ਗੁਰਦਸਪੂਰ ਵਿਖੇ ਹੋਇਆ। ਉਨ੍ਹਾਂ ਨੇ ਭੀੜ ਨੂੰ ਜਾਂ ਤਾ ਚਿਤਰਿਆ ਨਹੀਂ ਜਾਂ ਬਹੁਤ ਘੱਟ ਚਿਤਰਿਆ ਜਲੂਸ , ਜਲਸੇ ਜਾ ਲੜਾਈ ਦੀ ਉਨ੍ਹਾਂਨੇ ਕੋਈ ਤਸਵੀਰ ਨਹੀਂ ਬਣਾਈ। ਉਨ੍ਹਾਂ ਨੇ ਗੁਰੂ ਸਾਹਿਬਾਨ ਦੀ ਤਸਵੀਰਾਂ ਬਣਾਇਆ ਜੋ ਕੀ ਉਸ ਸਮੇ ਧੜਾ - ਧੜ ਬਣਨ ਲੱਗ ਪਾਈਆਂ ਸਨ। ਹੁਣ ਸਚਾਈ ਇਹ ਬਣ ਗਈ ਹੈ ਕਿ ਜੇਕਰ ਕੋਈ ਸਮੇ ਵਿਚ ਪਿੱਛੇ ਜਾਕੇ ਗੁਰੂ ਸਾਹਿਬਾਂ ਦੀ ਅਸਲੀ ਤਸਵੀਰਾਂ ਲੈ ਆਏ ਤੇ ਉਸ ਨੂੰ ਸੋਭਾ ਸਿੰਘ ਦੀ ਤਸਵੀਰਾਂ ਸਾਹਮਣੇ ਰੱਖ ਕੇ ਲੋਕਾਂ ਤੋਂ ਪੁੱਛੇ ਕਿ ਅਸਲ ਤਸਵੀਰ ਕਿਹੜੀ ਹੈ ਤਾਂ ਲੋਕ ਬਿਨਾ ਕਿਸੀ ਸ਼ੱਕ ਤੋਂ ਸੋਭਾ ਸਿੰਘ ਜਿ ਦੀ ਬਣਾਈ ਤਸਵੀਰ ਨੂੰ ਅਸਲੀ ਮੰਨਗੇ।
ਸੋਭਾ ਸਿੰਘ ਦੁਆਰਾ ਬਣਾਈ ਕੁਛ ਮਸ਼ਹੂਰ ਤਸਵੀਰਾਂ ਦੀ ਸੂਚੀ ਇਸ ਤਰ੍ਹਾਂ ਹੈ :-
ਨਾਮ ਖੁਮਾਰੀ ਨਾਨਕਾ (1935)
ਜਗਤ ਜਲੰਦਾ (1947)
ਹਜ਼ਰਤ ਮੀਆਂ ਮੀਰ ਤੇ ਭਾਈ ਗੁਰਦਾਸ ਜੀ (1958-59)
ਮਹਾਰਾਜਾ ਦਲੀਪ ਸਿੰਘ (1960)
ਗੁਰੂ ਗੋਬਿੰਦ ਸਿੰਘ ਜੀ (1965)
ਗੁਰੂ ਨਾਨਕ ਦੇਵ ਜੀ ਦੀ ਲਦਾਖ਼ੀ ਟੋਪੀ ਵਾਲਾ ਚਿੱਤਰ ( 1971)
ਗੁਰੂ ਤੇਗ਼ ਬਹਾਦਰ ਜੀ (1973)

ਉਨ੍ਹਾਂ ਦੀ ਕੁਜ ਤਸਵੀਰਾਂ ਪੰਜਾਬੀ ਯੂਨੀਵਰਸਿਟੀ , ਪਟਿਆਲਾ ਤੇ ਅਜਾਇਬ ਘਰ ਚੰਡੀਗੜ੍ਹ ਵਿਚ ਪਈਆਂ ਹੱਨ। ਗੁਰੂ ਨਾਨਕ ਦੇਵ ਜੀ ਦਾ ਹੱਥ ਨਾਲ ਅਸੀਸ ਦਿੰਦਾ ਚਿਤਰ (1969) ਵਿਚ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਨੇ ਛਪਾਇਆ ਸੀ। ਹੁਣ ਉਸ ਸਮੇ 20ਵੀ ਸਦੀ ਵਿਚ ਕਿਸੀ ਨੇ ਅਸਲ ਵਿਚ ਗੁਰੂ ਸਾਹਿਬਾਨ ਨੂੰ ਤਾ ਨਹੀਂ ਦੇਖਿਆ ਸੀ ਤਾਂ ਜੋ ਗੁਰੂ ਸਾਹਿਬਾਨ ਦੀ ਤਸਵੀਰਾਂ ਅਸੀਂ ਦੇਖ ਰਹੇ ਹਾਂ ਉਹ ਸੋਭਾ ਸਿੰਘ ਜੀ ਦੀ ਕਲਪਨਾ ਹੀ ਹੈ। ਕਈ ਇਤਿਹਾਸਕਾਰਾ, ਦਾਰਸ਼ਨਿਕਾਂ ਤੇ ਲੇਖਕਾਂ ਨੇ ਇਨ੍ਹਾਂ ਤਸਵੀਰਾਂ ਦੀ ਆਲੋਚਨਾ ਕੀਤੀ ਹੈ ਜਿਵੇ :- ਡਾ . ਗੰਡਾ ਸਿੰਘ ਤੇ ਪ੍ਰੋ ਪ੍ਰੀਤਮ ਸਿੰਘ ਆਦਿ।
ਸੀ .ਬੀ.ਐਸ.ਈ ਜਮਾਤ 11ਵੀ ਦੀ ਵਾਰਤਕ ਰਿਸ਼ਮਾਂ ਕਿਤਾਬ ਵਿਚ ਪ੍ਰੋ . ਪ੍ਰੀਤਮ ਸਿੰਘ ਸਿੰਘ ਦਾ ਲੇਖ "ਧੋਲਾਧਾਰ ਦਾ ਪੁੱਤਰ " ਛਪੀਆਂ ਹੈ। ਜਿਸ ਵਿਚ ਉਨ੍ਹਾਂ ਨੇ ਸੋਭਾ ਸਿੰਘ ਬਾਰੇ ਲਿਖਿਆ ਹੈ ਕਿ ਸੋਭਾ ਸਿੰਘ ਨੇ ਅਕਸਰ ਗੁਰੂ ਮੁਹਰਤ ਦੀ ਭਾਲ ਵਿਚ ਉੱਕਾ ਕੋਈ ਸਮਾਂ ਨਹੀਂ ਲਾਇਆ ਤੇ ਨਾ ਹੀ ਸਿੱਖ ਸਾਹਿਤ ਤੇ ਇਤਿਹਾਸ ਦੇ ਪਨੇਆ ਉਤੇ ਮਗ਼ਜ਼ ਮਾਰੀ ਦੀ ਬਹੁਤੀ ਖੇਚਲ ਕੀਤੀ। ਪ੍ਰੀਤਮ ਸਿੰਘ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤਸਵੀਰ ਬਾਰੇ ਇਹ ਲਿਖਿਆ ਹੈ ਕਿ ਮਸਲਨ ਜਾਣਕਾਰ ਲੋਕਾਂ ਨੂੰ ਪਤਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਸ਼ਰੀਰ ਵੱਲੋਂ ਕਾਫੀ ਭਾਰੇ ਤੇ ਕੱਦਾਵਰ ਸਨ। ਭਾਈ ਗੁਰਦਾਸ ਦੀਆਂ ਵਾਰਾਂ ਤੋਂ ਲੈਕੇ ਬਾਬਾ ਰਾਮ ਰਾਏ ਦੇ ਡੇਹਰਾਦੂਨ ਵਾਲੇ ਦਰਬਾਰ ਵਿਚ ਸਾਂਭੀ ਤਸਵੀਰ ਤੱਕ , ਸਾਰੇ ਸਬੂਤ ਇਹ ਸਿੱਧ ਕਰਦੇ ਹੱਨ ਪਰ ਜੋ ਤਸਵੀਰ ਗੁਰੂ ਸਾਹਿਬਾਂ ਦੀ ਸੋਭਾ ਸਿੰਘ ਨੇ ਸਿੱਖ ਨੈਸ਼ਨਲ ਕਾਲਜ ਵਾਲੀ ਨੁਮਾਇਸ਼ ਵਿਚ ਪੇਜੀ ਸੀ। ਉਸ ਵਿਚ ਉਨ੍ਹਾਂ ਦਾ ਬਦਨ ਗੁਰੂ ਗੋਬਿੰਦ ਸਿੰਘ ਵਰਗਾ ਇਕਹਿਰਾ ਤੇ ਛਰੇਰਾ ਸੀ। ਸਪਸ਼ਟ ਹੈ ਕੀ ਜਿਥੇ ਇਤਿਹਾਸਕ ਸਬੂਤ ਮੌਜੂਦ ਸੰਨ ਉੱਥੇ ਵੀ ਚਿਤੇਰੇ ਨੇ ਆਪਣੀ ਕਲਪਨਾ ਨੂੰ ਹੀ ਬਰਤੀਆਂ ਹੋਇਆ ਸੀ। ਲੇਖ ਵਿਚ ਲੇਖਕ ਨੇ ਇਹ ਤੱਕ ਲਿਖਿਆ ਹੈ ਕਿ ਸੋਭਾ ਸਿੰਘ ਦੀ ਅੱਖ ਕਿਰਤ ਨੂੰ ਕਲਾ ਬਣਾਉਣ ਉਤੇ ਟਿਕ ਗਈ ਸੀ।
NOTE :-
1. If you like or dislike this article then let us know in comments .
2. Also give us suggestion's on topics , we will post next article on that.
3. Do share and support.



👌👌👍
ReplyDelete