Mysterious Meditation

   ਦਿਮਾਗ ਲਗਾਤਾਰ ਕੰਮ ਕਰ ਰਿਹਾ ਹੈ ਤੇ ਅੱਜ-ਕੱਲ ਦੇ ਤਣਾਵ ਪੂਰਣ ਸਮੇ ਵਿਚ ਲੋਕ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।  ਇਸ ਦਾ ਇਕ ਹੀ ਹੱਲ ਦਿਖਦਾ ਹੈ। ਉਹ ਹੈ ਧਿਆਨ (Meditation ) ਇਸ ਚੰਚਲ ਮੰਨ ਨੂੰ ਸਥਿਰ ਰੱਖਣ ਦੀ ਜਰੂਰਤ ਹੈ। ਮੰਨਿਆ ਜਾਂਦਾ ਹੈ ਕਿ ਧਿਆਨ ਦੀ ਅਰੰਭਤਾ ਭਾਰਤ ਦੇਸ਼ ਵਿਚ ਹੋਈ ਸੀ। ਬੋਧ ਧਰਮ ਵਿਚ ਇਸ ਨੂੰ ਬਹੁਤ ਮਹੱਤਤਾ ਦਿਤੀ ਜਾਂਦੀ ਹੈ ਕਈ ਧਰਮਾਂ  ਵਿੱਚ  ਇਸ ਨੂੰ ਵੱਖ-ਵੱਖ ਨਾਮਾਂ ਨਾਲ ਸੰਬੋਧਿਤ ਕੀਤਾ ਜਾਂਦਾ ਹੈ ਜਿਵੇਂ :- ਸਮਾਧੀ ,ਮੰਤਰ , ਸਿਮਰਣ ਆਦਿ।

   ਧਿਆਨ ਕਰਨ ਦੀ ਕਈ ਵਿਦਿਆ ਹੱਨ ਅਤੇ ਇਸ  ਦੇ ਲਗਭਗ 30 ਤਰੀਕੇ ਦੱਸੇ ਜਾਂਦੇ ਹੱਨ।  ਪਰ ਸਭ ਤੋਂ ਜਿਆਦਾ ਵਰਤਿਆ ਜਾਣ  ਵਾਲਾ ਤਰੀਕਾ ਆਪਣੇ  ਸਾਹ ਤੇ ਧਿਆਨ  ਕਰਨਾ ਹੈ। ਧਿਆਨ  ਕਰਨ ਦੇ ਕਈ ਆਸਣ ਹਨ ਪਰ ਤੁਸੀਂ ਆਪਣੀ ਸੁਵਿਧਾ ਅਨੁਸਾਰ ਕਿਸੇ ਵੀ ਸਥਿਤੀ ਵਿੱਚ ਇਸ ਨੂੰ ਕਰ ਸਕਦੇ ਹੋ।  ਬਸ ਆਪਣੀ ਅੱਖਾਂ ਬੰਦ ਕਰਕੇ ਆਪਣਾ ਧਿਆਨ ਆਪਣੇ ਸਾਹ ਉਤੇ ਲਗਾਉਣਾ ਹੈ।  ਆਪਣਾ ਧਿਆਨ ਜਿਆਦਾ ਖਿਆਲਾਂ ਵੱਲ੍ਹ ਨਹੀਂ ਲੈ ਕੇ ਜਾਣਾ ਖਿਆਲ ਆਂਦੇ-ਜਾਂਦੇ ਰਹਿਣਗੇ ਪਰ ਤੁਸੀਂ ਆਪਣਾ ਧਿਆਨ ਸਾਹ ਵੱਲ ਰੱਖਣਾ ਹੈ । 

  ਜਿਵੇਂ ਅਸੀਂ ਆਪਣੇ ਸ਼ਰੀਰ ਦੀ ਵਰਜਿਸ਼ ਕਰਦੇ ਹਾਂ।  ਉਸੇ ਤਰ੍ਹਾਂ  ਧਿਆਨ ਸਾਡੇ ਦਿਮਾਗ ਦੀ ਵਰਜਿਸ਼ ਹੈ।   ਧਿਆਨ ਕਾਰਨ ਦੇ ਕਈ ਫਾਇਦੇ ਹਨ  ਜਿਵੇਂ :-

  • ਦਿਮਾਗੀ ਬਿਮਾਰੀਆਂ ਨਾ ਹੋਣਾ ,
  •  ਯਾਦ ਰੱਖਣ ਦੀ ਸਮਰੱਥਾ ਵੱਧਣੀ , 
  • ਥਕਾਨ ਜਲਦੀ ਨਾ ਆਉਣੀ , 
  • ਨਵੀਆਂ ਚੀਜਾਂ ਸਿੱਖਣ ਦੀ ਉਤਸੁਕਤਾ ਵਧਣੀ , 
  • ਨਕਾਰਾਤਮਕ ਖਿਆਲ ਘਟਨੇ , 
  • ਸਕਾਰਾਤਮਕ ਊਰਜਾ ਵਧਣੀ , 
  • ਸੋਚਣ ਸ਼ਕਤੀ ਤੇ ਰਾਚਨਾਮਕ ਬਿਰਤੀ ਵਿਕਸਿਤ ਹੋਣੀ , 
  • ਆਤਮਕ ਗਿਆਨ ਵਿਚ ਵਾਧਾ , 
  • ਮਾਨਸਿਕ ਤਨਾਵ ਤੋਂ ਛੁਟਕਾਰਾ , 
  • ਸਬਰ-ਸੰਤੋਖ ਦੀ ਪ੍ਰਾਪਤੀ , 
  • ਚੱਲ ਰਹੇ ਸਮੇ ਵਿੱਚ  ਬਿਰਤੀ ਲੱਗਣੀ , 
  • ਕ੍ਰੋਧ ਘੱਟ ਆਉਣਾ ਆਦਿ। 

   ਡਾਕਟਰ ਅਤੇ ਮਨੋਵਿਗਿਆਨੀ ਧਿਆਨ ਦੀ ਸਲਾਹ ਸਭ ਨੂੰ ਦਿੰਦੇ ਹੱਨ। ਕਈ ਪ੍ਰਸ਼ਿਕਸ਼ਨਾਂ ਤੋਂ ਧਿਆਨ ਦੇ ਸਿਰਫ ਫਾਇਦੇ ਹੀ ਸਾਹਮਣੇ ਆਏ ਹੱਨ।  ਇਕ ਬੋਧ-ਭਿਕਸ਼ੂ (Monk ) ਤੇ ਪਰੀਕ੍ਸ਼ਨ ਕੀਤਾ ਗਿਆ। ਕਈ ਤਕਨੀਕਾਂ ਦੁਆਰਾ ਉਸ ਦੇ ਦਿਮਾਗ ਦਾ ਨਰੀਖਣ ਕੀਤਾ ਗਿਆ।  ਉਸ ਦੀ ਉਮਰ 45 ਸਾਲ  ਦੀ ਸੀ ਤੇ ਆਪਣੇ ਪਿਤਾ ਨੂੰ ਦੇਖ ਕੇ 7 ਸਾਲ ਦੀ ਉਮਰ ਤੋਂ ਹੀ ਧਿਆਨ ਲਗਾਂਦਾ ਆ ਰਿਹਾ ਸੀ।  ਪਰੀਖਣ ਦੇ ਨਤੀਜੇ ਬਹੁੱਤ  ਹੈਰਾਨ ਕਰਨ ਵਾਲੇ ਸੰਨ। ਉਸ ਦੇ ਦਿਮਾਗ ਦੀ ਉਮਰ ਉਸ ਦੇ ਸ਼ਰੀਰ ਦੀ ਉਮਰ ਨਾਲੋਂ ਅੱਧੀ ਪਾਈ ਗਈ। ਮਤਲਬ ਉਸ ਦੀ ਉਮਰ ਭਾਵੇਂ 45 ਸਾਲ ਦੀ ਸੀ ਪਰ ਉਸ ਦੇ ਦਿਮਾਗ ਦੇ ਸੈਲ (Cell ) ਇਕ 24 ਸਾਲ ਦੇ ਜਵਾਨ ਵਿਅਕਤੀ ਵਾਂਗ ਹੀ ਤੰਦਰੁਸਤ ਸੰਨ। ਇਸ ਤਰ੍ਹਾਂ ਦੇ ਕਈ ਪ੍ਰੀਖਣ ਵਿਗਿਆਨੀਆਂ ਦੁਆਰਾ ਕੀਤੇ ਗਏ ਹੱਨ  ਤੇ ਕੀਤੇ ਜਾ ਰਹੇ ਹੱਨ।  ਧਿਆਨ ਸਾਡੇ ਦਿਮਾਗ ਤੇ ਕਿਸ ਤਰ੍ਹਾਂ ਪ੍ਰਭਾਵ ਪਾਉਂਦਾ ਹੈ ਇਹ ਕਿਸ ਤਰ੍ਹਾਂ ਇਨਾਂ ਪ੍ਰਭਾਵੀ ਹੈ। ਇਹ ਪੂਰੀ  ਤਰ੍ਹਾਂ ਕੋਈ ਵੀ ਨਹੀਂ ਦਸ ਪਾਇਆ ਹੈ।  ਇਹ ਹਲੇ ਵੀ ਖੋਜ ਦਾ ਵਿਸ਼ਾ ਬਣਿਆ ਹੋਇਆ ਹੈ ਪਰ ਇਕ ਗੱਲ ਤਾਂ ਪੱਕੀ ਹੈ ਕੀ ਇਸ ਨੂੰ ਆਪਣੀ ਜਿੰਦਗੀ ਦਾ ਹਿਸਾ ਬਣਾ ਕੇ ਆਪਣੇ ਜੀਵਨ ਨੂੰ ਬੇਹਤਰ ਕੀਤਾ ਜਾ ਸਕਦਾ ਹੈ। 

   ਜਿਸ ਚੀਜ ਨੂੰ ਪੂਰੀ  ਤਰ੍ਹਾਂ ਬਿਆਨ ਨਹੀਂ ਕੀਤਾ ਜਾ ਸਕਦਾ ਉਥੇ ਪ੍ਰਸ਼ਨ ਚਿੰਨ੍ਹ (?) ਖੜਾ ਹੋ ਜਾਂਦਾ ਹੈ। ਇਸ ਪ੍ਰਸ਼ਨ ਚਿੰਨ੍ਹ ਨਾਲ ਕੋਈ ਵੀ ਮਨਘੜੰਤ ਕਹਾਣੀ ਜੋੜ ਦੋ ਤੇ ਉਹ ਸੱਚ ਮੰਨ ਲਈ ਜਾਂਦੀ ਹੈ। ਕਈ ਆਪਣੇ ਆਪ ਨੂੰ ਸੰਤ, ਜੋਗੀ ਦੱਸਣ  ਵਾਲੇ  ਇਸ ਧਿਆਨ ਸ਼ਬਦ ਨੂੰ ਕਈ ਤਰੀਕਿਆਂ ਨਾਲ ਪ੍ਰਚਾਰਦੇ ਹੱਨ ਜਿਵੇਂ: ਨਾਮ, ਮੰਤਰ, ਸਿਮਰਣ ਆਦਿ। ਮਨਘੜੰਤ ਤਪੱਸਵੀਆਂ ਦੀ ਕਹਾਣੀਆਂ ਸੁਣਾ ਕੇ ਲੋਕਾਂ ਨੂੰ ਭਰਮ ਭੁਲੇਖਿਆਂ ਤੇ ਅੰਧਵਿਸ਼ਵਾਸ ਨਾਲ ਜੋੜਿਆ ਜਾਂਦਾ ਹੈ ।  ਕਿਸੇ ਨੇ 7 ਸਾਲ ਤਪਸਿਆ ਕੀਤੀ, ਪਰਮਾਤਮਾ ਸ਼ਾਖਸ਼ਾਤ ਪ੍ਰਕਟ ਹੋਏ,  ਤਪਸਿਆ ਕਰਨ ਕਾਰਨ ਉਸ ਨੂੰ ਵਰਦਾਨ ਮਿਲਿਆ, ਜੋ ਤੱਪ ਕਰਦਾ ਹੈ ਉਸ ਕੋਲ ਰਿੱਧੀਆਂ ਸਿੱਧੀਆਂ ਆ ਜਾਂਦੀਆਂ ਹੱਨ।  ਇਸ ਤਰ੍ਹਾਂ ਦੀ ਗੱਲਾਂ ਸੁਣ ਕੇ ਜੋ ਧਿਆਨ ਲਗਾਣਾ ਸ਼ੁਰੂ ਵੀ ਕਰਦਾ ਹੈ।  ਉਸ ਦੇ ਮੰਨ ਦੀ ਚਿੰਤਾ ਘਟਣੀ ਤਾ ਕੀਆ ਉਲਟਾ ਵੱਧ ਜਾਂਦੀ ਹੈ।  ਉਸ ਦੇ ਮੰਨ ਨੂੰ ਚੈਨ ਨਹੀਂ ਮਿਲਦਾ।  ਕਿਉਂਕਿ ਉਹ ਉਸ ਚੀਜ ਦੀ ਭਾਲ ਕਰ ਰਿਹਾ ਹੈ ਜੋ ਅਸਲ ਵਿਚ ਹੈ ਹੀ ਨਹੀਂ। ਹਾਲਤ ਤਾ ਇੰਨੀ ਮਾੜੀ ਹੈ ਕਿ ਇਸ ਮੰਤਰ ਨਾਮ  ਦੀ ਚੀਜ ਨੂੰ ਜੀਵਨ ਦਾ ਲਕਸ਼ ਬਣਾ ਦਿੱਤਾ ਗਿਆ ਹੈ।  ਜੋ ਸਵੇਰੇ ਉੱਠ ਕੇ ਨਾਮ ਜਪਦਾ ਹੈ ਜਮਦੂਤ ਉਸ ਦੇ ਨੇੜੇ ਨਹੀਂ ਆਓਂਦੇ, ਜੋ ਨਾਮ ਜਾਪਦਾ ਹੈ ਉਸ ਦੇ ਨਾਮ ਜਪਣ ਦੀ ਗਿਣਤੀ ਯਮ-ਲੋਕ ਵਿਚ ਹੁੰਦੀ ਹੈ, ਜਿਆਦਾ ਨਾਮ ਜਪਣ ਨਾਲ ਸ੍ਵਰਗ ਵਿੱਚ ਜਗ੍ਹਾ ਮਿਲਦੀ ਹੈ, ਜੋ ਧਿਆਨ ( ਜਿਸ ਨੂੰ ਨਾਮ ਦੱਸ ਕੇ ਭਰਮਾਇਆ ਜਾਂਦਾ ਹੈ ) ਅਭਿਆਸ ਨਹੀਂ ਕਰਦਾ ਉਸ  ਦਾ ਜੀਵਨ ਵਿਅਰਥ ਹੈ।  ਇਹੋ ਜਿਹੀ ਗੱਲਾਂ ਸੁਨ ਕੇ ਜਦੋ ਕੋਈ ਧਿਆਨ ਲਗਾਉਂਦਾ ਵੀ ਹੈ ਤਾਂ ਉਹ ਉਸ ਦੇ ਅਸਲ ਫਾਇਦੇ ਨੂੰ ਨਜਰਅੰਦਾਜ ਕਰ ਕੇ ਹੰਕਾਰੀ ਹੋ ਜਾਂਦਾ ਹੈ ਕਿ ਮੇਰੇ ਜਿਨ੍ਹਾਂ ਤਪਸਵੀ ਹੀ ਕੋਈ ਨਹੀਂ ਹੈ।  ਇਸ ਧਿਆਨ ਮੰਤਰ ਨੂੰ ਚਮਤਕਾਰੀ ਦਸ ਕੇ ਕਈ ਸੰਤ -ਮਹਾਪੁਰਖ ਬਣ ਕੇ ਲੋਕਾਂ ਦੇ ਸਿਰਾਂ ਤੇ ਬੈਠੇ ਹੱਨ।  

ਧਿਆਨ ਰਿਧਿਆ -ਮਿੱਧਿਆ ਜਾ ਜਾਦੂ ਟੋਨੇ ਲਈ ਨਹੀਂ ਹੈ । ਬਲਕਿ ਇਸ ਲਈ ਹੈ ਤਾਕਿ ਤੁਸੀਂ ਆਪਣੇ ਦਿਮਾਗ ਨੂੰ ਸੰਤੁਲਿਤ ਕਰ ਸਕੋਂ ਤੇ ਆਪਣੇ ਕੱਮ ਤੇ ਜੁਮੇਵਾਰੀਆਂ ਨੂੰ ਬੇਹਤਰ ਢੰਗ ਨਾਲ ਕਰ ਸਕੋ ।  ਧਿਆਨ ਜਿਉਣ ਦੀ ਵਿਧੀ ਹੈ ਨਾ ਕੇ ਮਰਣ ਦੀ ।  



NOTE :-  
1.   If you like or dislike this article then let us know in comments .
2.  Also give us suggestion's on topics , we will post next article on that.
3. Do share and support.  

5 comments :

My Instagram

Copyright © ਸsycho ਅncestor. Made with by OddThemes