ਕਿਸੀ ਵੀ ਭਾਸ਼ਾ ਦੀ ਕਾਵਧਾਰਾ ਉਸ ਦਾ ਸ਼ਿੰਗਾਰ ਹੁੰਦੀ ਹੈ ਤੇ ਉਸ ਭਾਸ਼ਾ ਦੇ ਕਵੀ ਆਪਣੀ ਰਚਨਾਵਾਂ ਨਾਲ ਭਾਸ਼ਾ ਦੇ ਸਾਹਿਤ ਨੂੰ ਹੋਰ ਸ਼ਿੰਗਾਰਦੇ ਹੱਨ। ਜੇ ਅਸੀਂ ਪੰਜਾਬੀ ਸਾਹਿਤ ਨੂੰ ਦੇਖੀਏ ਤਾ ਪੰਜਾਬੀ ਸਾਹਿਤ ਦੇ ਇਤਿਹਾਸ ਨੂੰ ਤਿੰਨ ਹਿਸਿਆਂ ਵਿਚ ਵੰਡਿਆ ਗਿਆ ਹੈ :-
1. ਗੁਰਮਤਿ ਕਾਵਿ :
" ਸਤੀਆ ਇਹਿ ਨ ਆਖੀਅਨਿ ਜੋ ਮੜੀਆਂ ਲਗਿ ਜਲੰਨਿ।
ਨਾਨਕ ਸਤੀਆ ਜਾਣੀਅਨ ਜਿ ਬਿਰਹਾ ਚੋਟ ਮਰੰਨਿ ।। "
ਗੁਰ ਨਾਨਕ ਦੇਵ ਜੀ ਦੇ ਆਗਮਨ ਨਾਲ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਹੀ ਨਹੀਂ ਬਲਕਿ ਸੰਸਾਰ ਭਰ ਦੇ ਧਾਰਮਿਕ ਇਤਿਹਾਸ ਵਿਚ ਵੀ ਨਵੇਂ ਰੂਪ ਦੀ ਮਹਾਨਤਾ ਉਜਾਗਰ ਹੋਈ ਹੈ। ਗੁਰੂ ਜੀ ਦੇ ਆਗਮਨ ਨਾਲ ਪੰਜਾਬੀ ਕਾਵਿ ਸਾਹਿਤ ਇਕ ਨਵੇਂ ਯੁਗ ਵਿਚ ਪ੍ਰਵੇਸ਼ ਕਰਦਾ ਹੈ। ਕਵਿਤਾ ਵਿਚ ਨਿਖਾਰ ਆਓਂਦਾ ਹੈ ਤੇ ਇਥੋਂ ਹੀ ਪੰਜਾਬੀ ਸਾਹਿਤ ਦੇ ਇਤਿਹਾਸ ਦੇ ਸੁਨਹਿਰੀ ਕਾਲ ਦਾ ਆਰੰਭ ਹੁੰਦਾ ਹੈ।
ਗੁਰਮਤਿ ਕਾਵਿ ਦੇ ਮਹਾਨ ਕਵੀ :-
- ਸ਼੍ਰੀ ਗੁਰੂ ਨਾਨਕ ਦੇਵ ਜੀ (1969-1539 ਈ:)
- ਸ਼੍ਰੀ ਗੁਰੂ ਅੰਗਦ ਦੇਵ ਜੀ (1504-1552 ਈ:)
- ਸ਼੍ਰੀ ਗੁਰੂ ਅਮਰਦਾਸ ਜੀ (1479-1574 ਈ:)
- ਸ਼੍ਰੀ ਗੁਰੂ ਰਾਮ ਦਾਸ ਜੀ (1534-1581 ਈ:)
- ਸ਼੍ਰੀ ਗੁਰੂ ਅਰਜਨ ਦੇਵ ਜੀ (1563-1606 ਈ:)
- ਸ਼੍ਰੀ ਗੁਰੂ ਤੇਗ਼ ਬਹਾਦਰ ਜੀ (1621-1675 ਈ:)
- ਭਾਈ ਗੁਰਦਾਸ ਜੀ (1559-1637 ਈ:)
2. ਸੂਫ਼ੀ ਕਾਵਿ :
" ਮੁਗ਼ਲਾਂ ਜ਼ਹਿਰ ਪਿਆਲੇ ਪੀਤੇ।
ਭੂਰਿਆਂ ਵਾਲੇ ਰਾਜੇ ਕੀਤੇ। "
( ਬੁਲ੍ਹੇ ਸ਼ਾਹ )
ਪੰਜਾਬੀ ਵਿਚ ਸੂਫ਼ੀ ਕਾਵਿ ਧਾਰਾ ਦਾ ਆਰੰਭ ਪੂਰਵ ਨਾਨਕ ਕਾਲ ਵਿਚ ਹੀ ਪ੍ਰਸਿੱਧ ਸੂਫ਼ੀ ਦਰਵੇਸ਼ , ਪੰਜਾਬੀ ਸਾਹਿਤ ਦੇ ਪਿਤਾਮਾ ਬਾਬਾ ਫ਼ਰੀਦ ਜੀ ਦੀ ਰਚਨਾ ਨਾਲ ਹੋ ਗਿਆ ਸੀ। ਸੂਫ਼ੀ ਕਾਲ ਦਾ ਜਨਮ ਉਸ ਸਮੇ ਹੋਇਆ ਜਦੋ ਸੂਫ਼ੀਵਾਦ ਦਾ ਪ੍ਰਚਾਰ ਕਰਨ ਵਾਲੇ ਸੂਫ਼ੀ ਪ੍ਰਚਾਰ ਅਰੰਭੀ ਮੁਲਕਾਂ (ਈਰਾਨ , ਇਰਾਕ , ਤੁਰਕੀ ਤੇ ਸਾਊਦੀ ਅਰਬ ) ਵਿੱਚੋ ਨਿਕਲ ਕੇ ਆਲੇ ਦੁਆਲੇ ਦੇ ਮੁਲਕਾਂ ਵਿਚ ਫੈਲ ਗਏ।
ਸੂਫ਼ੀ ਕਾਵਿ ਧਾਰਾ ਦੇ ਮਹਾਨ ਸੂਫੀ ਤੇ ਸੂਫੀ ਕਾਲ ਇਸ ਪ੍ਰਕਾਰ ਹੱਨ :-
- ਸ਼ੇਖ ਫ਼ਰੀਦ ਜੀ (ਪੂਰਬ ਨਾਨਕ ਕਾਲ 1173-1266 ਈ:)
- ਸ਼ਾਹ ਹੁਸੈਨ, ਸੁਲਤਾਨ ਬਾਹੂ , ਸ਼ਾਹ ਸ਼ਰਫ਼ ਬਟਾਲਵੀ (ਮੁਗ਼ਲ ਕਾਲ 1239-1724 ਈ:)
- ਸਾਈਂ ਬੁਲ੍ਹੇ ਸ਼ਾਹ, ਅਲੀ ਹੈਦਰ , ਫਰਦ ਫਕੀਰ , ਵਜੀਦ (ਮੁਗ਼ਲ ਕਾਲ ਦੀ ਢਹਿੰਦੀ ਕਲਾ 1680-1790 ਈ:)
- ਹਾਸ਼ਮ ਕਵੀ , ਖ਼ਵਾਜਾ ਗ਼ੁਲਾਮ ਫ਼ਰੀਦ (ਸਿੱਖ ਰਾਜ ਕਾਲ 1735-1900 ਈ: )
3. ਆਧੁਨਿਕ ਕਾਵਿ :
" ਆ ਪੰਜਾਬ ਪਿਆਰ ਤੂੰ ਮੁੜ ਆ।
ਆ ਸਿੱਖ ਪੰਜਾਬ ਤੂੰ ਘਰ ਆ । "
( ਪੂਰਨ ਸਿੰਘ )
ਆਧੁਨਿਕ ਕਾਵਿ ਮੌਜੂਦਾ ਸਮੇ ਦੀ ਕਾਵਿ ਧਾਰਾ ਹੈ । ਮੱਧ ਕਾਲ ਦੀ ਸ਼ਾਨਦਾਰ ਪੰਜਾਬੀ ਪਰੰਪਰਾ ਨੂੰ ਇਕ ਦੱਮ ਤਿਆਗ ਦੇਣਾ ਸੰਭਵ ਨਹੀਂ ਇਸ ਲਈ ਆਧੁਨਿਕ ਕਾਲ ਵਿਚ ਵੀ ਬਹੁਤ ਸਾਰੀ ਅਜਿਹੀ ਕਵਿਤਾ ਰਚੀ ਗਈ ਜੋ ਪੁਰਾਤਨ ਕਵਿਤਾ ਦਾ ਹੀ ਅਗਲਾ ਰੂਪ ਜਾਪਦੀ ਹੈ। ਇਸ ਕਾਵਿ ਧਾਰਾ ਦਾ ਕਾਲ 20ਵੀ ਸਦੀ ਤੋਂ ਸ਼ੁਰੂ ਹੈ। ਜੋਸ਼ੀਲੀ ਕਵੀਸ਼ਰੀ , ਜਿਓਣਾ ਮੋੜ ਦੀ ਵਾਰਾਂ ਤੇ ਗ਼ਜ਼ਲ ਪ੍ਰੰਪਰਾ ਇਸੀ ਕਾਲ ਦੀ ਹੈ।
ਆਧੁਨਿਕ ਕਾਵਿ ਧਾਰਾਵਾਂ ਤੇ ਆਧੁਨਿਕ ਕਾਵਿ ਦੇ ਕਵੀ :-
- ਰਹੱਸਵਾਦੀ ਕਾਵਿ ਧਾਰਾ : ਡਾ . ਪ੍ਰੀਤਮ ਸਿੰਘ ਫ਼ਰੀਦ , ਡਾ. ਜਸਵੰਤ ਸਿੰਘ ਨੇਕੀ , ਡਾ. ਬਲਬੀਰ ਸਿੰਘ ਦਿਲ ਆਦਿ।
- ਰਵਾਇਤੀ ਕਿੱਸਾਕਾਰੀ : ਬਾਪੂ ਰਜਬ ਅਲੀ , ਸੋਹਣ ਸਿੰਘ ਸ਼ੀਤਲ ਆਦਿ ਢਾਡੀ ਕਵੀਸ਼ਰ।
- ਕਵੀ ਦਰਬਾਰੀ ਕਾਵਿ ਧਾਰਾ : ਹੀਰਾ ਸਿੰਘ ਦਰਦ , ਫੋਰਜ਼ ਦੀਨ ਸਰਫ , ਮੁਨਸ਼ਾ ਸਿੰਘ ਦੁਖੀ ,ਨੰਦ ਲਾਲ ਨੂਰਪੁਰੀ , ਗੁਰਨਾਮ ਸਿੰਘ ਤੀਰ ਆਦਿ।
- ਰੁਮਾਂਚਵਾਦੀ ਧਾਰਾ : ਪ੍ਰੋ. ਪੁਰਨ ਸਿੰਘ , ਲਾਲਾ ਕਿਰਪਾ ਸਾਗਰ , ਧਨੀ ਰਾਮ ਚਾਤ੍ਰਿਕ , ਅੰਮ੍ਰਿਤਾ ਪ੍ਰੀਤਮ ਆਦਿ।
- ਪ੍ਰਗਤੀਵਾਦੀ ਕਾਵਿ ਧਾਰਾ : ਪ੍ਰੋ .ਮੋਹਨ ਸਿੰਘ ਅੰਮ੍ਰਿਤਾ ਪ੍ਰੀਤਮ , ਪ੍ਰੀਤਮ ਸਿੰਘ ਫ਼ਰੀਦ ਆਦਿ।
- ਪ੍ਰਯੋਜਵਾਦੀ ਕਾਵਿ ਧਾਰਾ : ਡਾ .ਰਵਿੰਦਰ ਵਰੀ , ਜਗਤਾਰ , ਅਜਾਇਬ ਕਮਲ ਆਦਿ।
- ਜੁਝਾਰਵਾਦੀ ਕਾਵਿ ਧਾਰਾ : ਲਾਲ ਸਿੰਘ ਦਿਲ , ਅਵਤਾਰ ਸਿੰਘ ਪਾਸ਼ ਆਦਿ।
- ਸੁਹਜਵਾਦੀ ਕਾਵਿ ਧਾਰਾ : ਡਾ .ਹਰਿਭਜਨ ਸਿੰਘ , ਸ਼ਿਵ ਕੁਮਾਰ ਬਟਾਲਵੀ , ਤਾਰਾ ਸਿੰਘ , ਸੁਖਬੀਰ ਆਦਿ।
- ਗ਼ਜ਼ਲ ਪ੍ਰੰਪਰਾ : ਡਾ .ਸਾਧੂ ਸਿੰਘ ਹਮਦਰਦ , ਅਜਾਇਬ ਚਿਤਰਕਾਰ , ਸੁਰਜੀਤ ਪਾਤਰ ਆਦਿ।
NOTE :-
1. If you like or dislike this article then let us know in comments .
2. Also give us suggestion's on topics , we will post next article on that.
3. Do share and support.
1. If you like or dislike this article then let us know in comments .
2. Also give us suggestion's on topics , we will post next article on that.
3. Do share and support.
Good attempt.
ReplyDelete